ਸਾਡੀ ਸੇਵਾ ਅਜੇ ਪੂਰੀ ਤਰਾਂ ਬਹੁ-ਭਾਸ਼ਾਈ ਨਹੀਂ ਹੈ ਅਤੇ ਇਸਦਾ ਬਾਕੀ ਹਿੱਸਾ ਅੰਗਰੇਜ਼ੀ ਵਿੱਚ ਹੈ.
ਨਤੀਜੇ ਵਜੋਂ ਅਸੀਂ ਸੋਚਿਆ ਕਿ ਪੂਰੀ ਪ੍ਰਕਿਰਿਆ ਦੌਰਾਨ ਤੁਹਾਡੀ ਮਦਦ ਕਰਨ ਲਈ ਤੁਹਾਨੂੰ ਤੁਹਾਡੀ ਹੀ ਭਾਸ਼ਾ ਵਿੱਚ ਇੱਕ ਰੂਪ-ਰੇਖਾ ਦਿੱਤੀ ਜਾਵੇ ਕਿ ਤੁਸੀਂ ਦਾਨ ਕਿਵੇਂ ਕਰ ਸਕਦੇ ਹੋ.
ਸਭ ਤੋਂ ਪਹਿਲਾਂ ਤੁਸੀਂ ਇੱਕ ਕਾਜ਼ ਪੇਜ ਦੇਖੋਗੇ.
ਅਗਲੇ ਪੇਜ ‘ਤੇ ਤੁਸੀਂ ਦਾਨ ਦੇਣ ਲਈ ਸਾਡੇ ਦੁਆਰਾ ਸੁਝਾਈਆਂ ਗਈਆਂ ਰਕਮਾਂ ਵਿੱਚੋਂ ਕੋਈ ਇੱਕ ਰਕਮ ਚੁਣ ਸਕਦੇ ਹੋ ਜਾਂ ਆਪਣੀ ਮਰਜ਼ੀ ਅਨੁਸਾਰ ਕੋਈ ਰਕਮ ਭਰ ਸਕਦੇ ਹੋ.
ਫਿਰ ਤੁਸੀਂ ਇੱਕ ਥਰਡ-ਪਾਰਟੀ ਪੇਜ ‘ਤੇ ਪਹੁੰਚੋਗੇ ਜਿਥੇ ਤੁਸੀਂ ਕ੍ਰੇਡਿਟ ਕਾਰਡ ਜਾਂ [PayPal] ਦੁਆਰਾ ਦਾਨ ਕਰਨ ਲਈ ਪੇਮੇਂਟ ਡਿਟੇਲਜ਼ ਭਰੋਗੇ.
ਜੇਕਰ ਤੁਸੀਂ ਯੂਕੇ ਦੇ ਇੱਕ ਟੈਕਸ ਅਦਾ-ਕਰਤਾ ਹੋ ਤਾਂ ਤੁਸੀਂ ਆਪਣੇ ਦਾਨ ਨੂੰ ਵਧਾਉਣ ਲਈ ਅਤੇ ਨਿੱਜੀ ਟੈਕਸ ਰਿਫੰਡ ਪ੍ਰਾਪਤ ਕਰਨ ਲਈ [Gift Aid] ਲਈ ਰਜਿਸਟਰ ਕਰ ਸਕਦੇ ਹੋ.
ਜੇਕਰ ਤੁਸੀਂ ਯੂਕੇ ਦੇ ਟੈਕਸ ਅਦਾ-ਕਰਤਾ ਨਹੀਂ ਹੋ ਤਾਂ [Gift Aid] ਨੂੰ ਛੱਡ ਦਿਓ.
ਦਾਨ ਕਰਨ ਤੋਂ ਬਾਅਦ ਤੁਸੀਂ ਫੇਸਬੁੱਕ ਜਾਂ ਟਵਿਟਰ ਦੇ ਜ਼ਰੀਏ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਇਸ ਬਾਰੇ ਦੱਸ ਸਕਦੇ ਹੋ.
ਅਸੀਂ ਆਸ ਕਰਦੇ ਹਾਂ ਕਿ ਇਸ ਨਾਲ ਤੁਹਾਨੂੰ ਇੱਕ ਆਮ ਰੂਪ-ਰੇਖਾ ਜਰੂਰ ਮਿਲ ਗਈ ਹੋਵੇਗੀ. ਜਦੋਂ ਤੁਸੀਂ [Proceed] ਬਟਨ ‘ਤੇ ਕਲਿਕ ਕਰੋਗੇ ਤਾਂ ਦਾਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤੁਸੀਂ ਅੰਗਰੇਜ਼ੀ ਭਾਸ਼ਾ ਵਿੱਚ ਸੇਵਾ ਪ੍ਰਾਪਤ ਕਰੋਗੇ.